Swype ਦੇ ਨਾਲ ਤੁਹਾਡੇ ਕੋਲ ਚਾਰ ਵੱਖ-ਵੱਖ ਇਨਪੁੱਟ ਦੇ ਮੋਡ - Swype ਦੇ, ਬੋਲਣ ਦੇ, ਲਿਖਣ ਦੇ ਜਾਂ ਟੈਪ ਕਰਨ ਦੇ, ਵਿੱਚ ਬਦਲੀ ਕਰਨ ਦੀ ਸੀਮਾ ਮੁਕਤ ਸਮਰੱਥਾ ਹੈ।
-
Swype
ਟੈਕਸਟ ਨੂੰ ਦਾਖਲ ਕਰਨ ਲਈ Swype ਇੱਕ ਤੇਜ਼ ਤਰੀਕਾ ਹੈ। ਇਹ ਤੁਹਾਨੂੰ ਅੱਖਰਾਂ ਦੇ ਵਿੱਚਕਾਰ ਰਸਤਾ ਬਣਾ ਕੇ ਸ਼ਬਦ ਨੂੰ ਲਿਖਣ ਦਿੰਦਾ ਹੈ। ਆਪਣੀ ਉਂਗਲ ਨੂੰ ਪਹਿਲੇ ਅੱਖਰ ਤੇ ਰੱਖੋ ਅਤੇ ਫਿਰ ਇੱਕ ਅੱਖਰ ਤੋਂ ਦੂਜੇ ਅੱਖਰ ਤੱਕ ਇੱਕ ਰਸਤਾ ਬਣਾਓ ਅਤੇ ਆਖਰੀ ਅੱਖਰ ਦੇ ਬਾਅਦ ਉਂਗਲ ਚੁੱਕ ਲਵੋ। ਜਿੱਥੇ ਜ਼ਰੂਰੀ ਹੋਏਗੇ Swype ਥਾਵਾਂ ਦਾਖਲ ਕਰੇਗੀ।
ਹੋਰ ਜਾਣੋ-
Swype ਕੀ
Swype ਕੀ, Swype ਦੇ ਲੋਗੋ ਵਾਲੀ ਇੱਕ ਕੀ ਹੁੰਦੀ ਹੈ। Swype ਦੀਆਂ ਸੈਟਿੰਗਜ਼ ਦੇਖਣ ਲਈ Swype ਕੀ ਨੂੰ ਦਬਾ ਕੇ ਰੱਖੋ।
Swype ਕੀ ਨੂੰ ਹੋਰ ਕਈਂ Swype ਇਸ਼ਾਰਿਆਂ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ
-
ਕਿਸੇ ਸ਼ਬਦ ਨੂੰ ਚੁਣਨਾ
ਸ਼ਬਦ ਵਿਕਲਪ ਸੂਚੀ ਵਿੱਚ ਸਲਾਹ ਦਿੱਤੇ ਗਏ ਡਿਫ਼ਾਲਟ ਸ਼ਬਦ ਨੂੰ ਚੁਣਨ ਲਈ, ਸਵਾਇਪ ਕਰਦੇ ਰਹੋ। ਨਹੀਂ ਤਾਂ ਆਪਣੀ ਉਂਗਲ ਘਿਸਾ ਕੇ ਹੇਠਾਂ ਲਿਆਓ ਅਤੇ ਆਪਣੀ ਪਸੰਦ ਦੇ ਸ਼ਬਦ ਨੂੰ ਚੁਣੋ। ਇਹ ਫੀਚਰ ਤਾਂ ਉਪਲਬਧ ਨਹੀਂ ਹੈ ਜਦੋਂ ਸਿਸਟਮ ਸੁਲੱਭਤਾ ਸੇਵਾ ਛੂਹ ਕੇ ਪਤਾ ਲਗਾਓ ਆਨ ਹੈ।
ਇੱਕ ਸੂਚੀ ਵਿਚੋਂ ਟੈਕਸਟ ਦੀ ਚੋਣ ਕਰਨ ਲਈ, ਸੂਚੀ ਇੰਦਰਾਜ਼ ਨੂੰ ਸੁਣਨ ਲਈ ਆਪਣੀ ਉਂਗਲੀ ਨੂੰ ਗੋਲ ਘੁਮਾਓ , ਸੱਜੇ ਦਾਅ ਸੂਚੀ ਵਿੱਚ ਅੱਗੇ ਭੇਜਦੀ ਹੈ; ਵਿਰੋਧੀ-ਦਾਅ ਸੂਚੀ ਪਿੱਛੇ ਭੇਜਦੀ ਹੈ ਉਠੀ ਉਂਗਲੀ ਪਿਛਲੀ ਬੋਲੀ ਹੋਈ ਸੂਚੀ ਇੰਦਰਾਜ਼ ਦੇਵੇਗੀ ਬਚਨ ਚੋਣ ਸੂਚੀ ਵਿਚ ਕਿਸੇ ਸ਼ਬਦ ਦਾ ਚੁਣਨ ਲਈ, ਜਦ ਤੱਕ ਸੂਚੀ ਵਿੱਚ ਪਹਿਲੇ ਸ਼ਬਦ ਨਾ ਸੁਣਿਆ ਜਾਏ ਆਪਣੀ ਉਂਗਲੀ ਨੂੰ ਕੀਬੋਰਡ ਤੋਂ ਉੱਤੇ ਚੁਕੋ ਫਿਰ ਗੋਲ ਮੋਸ਼ਨ ਸ਼ੁਰੂ ਕਰ. ਇਹ ਫੀਚਰ ਸਿਰਫ਼ ਤਾਂ ਉਪਲਬਧ ਹੈ ਜਦੋਂ ਸਿਸਟਮ ਸੁਲੱਭਤਾ ਸੇਵਾ ਛੂਹ ਕੇ ਪਤਾ ਲਗਾਓ ਆਨ ਹੈ
-
ਖੁਦ ਬਖੁਦ ਸਪੇਸਿੰਗ
Swype ਸ਼ਬਦਾਂ ਦੇ ਵਿੱਚਕਾਰ ਉਸ ਸਮੇਂ ਖੁਦ ਬਖੁਦ ਖਾਲੀ ਥਾਂ ਦਾਖਲ ਕਰ ਦਿੰਦੀ ਹੈ ਜਦੋਂ ਤੁਸੀਂ ਵਾਕ ਵਿੱਚ ਅਗਲੇ ਸ਼ਬਦ ਤੇ Swype ਕਰਦੇ ਹੋ। ਤੁਸੀਂ Swype ਸੈਟਿੰਗਜ਼ ਦੇ ਵਿੱਚ ਆਪ-ਸਪੇਸਿੰਗ ਦੀ ਵਿਸ਼ੇਸ਼ਤਾ ਨੂੰ ਚਾਲੂ ਜਾਂ ਬੰਦ ਕਰ ਸਕਦੇ ਹੋ।
ਸਪੇਸ ਕੀ ਤੋਂ ਬੈਕਸਪੇਸ ਕੀ ਤੱਕ ਸਵਾਇਪ ਕਰ ਕੇ ਕਿਸੇ ਇੱਕ ਸ਼ਬਦ ਲਈ ਆਟੋ ਸਪੇਸਿੰਗ ਬੰਦ ਕੀਤਾ ਜਾ ਸਕਦਾ ਹੈ।
ਇਹ ਫੀਚਰ ਤਾਂ ਉਪਲਬਧ ਨਹੀਂ ਹੈ ਜਦੋਂ ਸਿਸਟਮ ਸੁਲੱਭਤਾ ਸੇਵਾ ਛੂਹ ਕੇ ਪਤਾ ਲਗਾਓ ਆਨ ਹੈ।
-
ਕਿਸੇ ਸ਼ਬਦ ਨੂੰ ਬਦਲਣਾ
ਕਿਸੇ ਸ਼ਬਦ ਉੱਤੇ ਟੈਪ ਕਰਕੇ ਇਸਨੂੰ ਬਦਲੋ, ਅਤੇ ਫਿਰ ਉਸ ਸ਼ਬਦ ਨੂੰ ਸ਼ਬਦ ਵਿਕਲਪ ਸੂਚੀ ਵਿਚੋਂ ਚੁਣੋ ਜਿਸਨੂੰ ਤੁਸੀਂ ਚਾਹੁੰਦੇ ਹੋ ਜਾਂ ਕੇਵਲ ਇਸਨੂੰ ਹਾਈਲਾਈਟ ਕਰ ਦਿਓ ਅਤੇ ਨਵਾਂ ਸ਼ਬਦ Swype ਕਰੋ। ਨਵਾਂ ਸ਼ਬਦ ਗਲਤ ਸ਼ਬਦ ਦੀ ਥਾਂ ਲੈ ਲਵੇਗਾ।
ਕਿਸੇ ਸ਼ਬਦ ਤੇ ਟੈਪ ਕਰਕੇ ਅਤੇ
ਹਿੱਟ ਕਰਕੇ ਜਾਂ ਸ਼ਬਦ ਤੇ ਦੋ ਵਾਰ ਟੈਪ ਕਰਕੇ ਉਸ ਸ਼ਬਦ ਨੂੰ ਹਾਈਲਾਈਟ ਕੀਤਾ ਜਾ ਸਕਦਾ ਹੈ।
-
ਅੱਖਰਾਂ ਦੇ ਵਿੱਚਕਾਰ ਇੱਧਰ ਉੱਧਰ ਜਾਣਾ
ਕਈਂ ਵਾਰ ਸਵਾਇਪਿੰਗ ਕਰਦੇ ਸਮੇਂ ਅੱਖਰਾਂ ਤੋਂ ਪ੍ਰਹੇਜ਼ ਕਰਨਾ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਨੂੰ ਉਹ ਸ਼ਬਦ ਪਹਿਲੀ ਵਾਰ ਵਿੱਚ ਹੀ ਮਿਲ ਜਾਏ ਜੋ ਤੁਸੀਂ ਚਾਹੁੰਦੇ ਹੋ।
ਉਦਾਹਰਣ ਵੱਜੋ "ਅਰਜਨਾ" ਅਤੇ "ਅਰਚਨਾ" ਨੂੰ ਇੱਕੋ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ - ਪਰ ਧਿਆਨ ਦਿਓ, ਤੁਹਾਨੂੰ ਇੱਕ ਅੱਖਰ ਤੋਂ ਦੂਜੇ ਅੱਖਰ ਤੱਕ ਜਾਣ ਲਈ ਸਿੱਧੀ ਰੇਖਾ ਵਿੱਚ ਨਹੀਂ ਜਾਣਾ ਪੈਂਦਾ। ਆਪਣੀਂ ਉਂਗਲ ਨੂੰ "ਨ" ਤੱਕ ਸਵਾਇਪਿੰਗ ਕਰਨ ਵੇਲੇ "ਜ" ਤੋਂ ਪ੍ਰਹੇਜ਼ ਕਰਨਾ ਇਹ ਯਕੀਨੀ ਬਣਾਉਂਦਾ ਹੈ ਕਿ "ਅਰਚਨਾ" ਸ਼ਬਦ, ਸ਼ਬਦ ਵਿਕਲਪ ਸੂਚੀ ਵਿੱਚ ਪਹਿਲਾਂ ਸ਼ਬਦ ਹੈ।
-
ਵਿਕਲਪਕ ਅੱਖਰ
ਕਿਸੇ ਕੀ ਦੇ ਲਈ ਵਿਕਲਪਕ ਅੱਖਰਾਂ, ਜਿਵੇਂ % ਅਤੇ @ ਜਿਵੇਂ ਚਿੰਨ੍ਹ, ਅਤੇ ਸੰਖਿਆਵਾਂ, ਨੂੰ ਵੇਖਣ ਲਈ, ਉਸ ਕੀ ਨੂੰ ਦਬਾ ਕੇ ਰੱਖੋ ।
ਚਿੰਨ੍ਹਾਂ ਵਾਲੇ ਕੀਬੋਰਡ ਤੇ ਜਾਣ ਲਈ ਚਿੰਨ੍ਹਾਂ ਵਾਲੀ (?123) ਕੀ ਨੂੰ ਟੈਪ ਕਰੋ।
ਨੋਟ ਕਰੋ ਕਿ ਸਾਰੇ ਅੱਖਰਾਂ ਦਾ ਮੁੱਖ ਕੀਬੋਰਡ ਤੋਂ Swype ਕੀਤਾ ਜਾਣਾ ਸਮਰੱਥ ਹੈ (ਭਾਵੇਂ ਤੁਸੀਂ ਉਨ੍ਹਾਂ ਨੂੰ ਦੇਖ ਸਕੋ ਜਾਂ ਨਾ)। ਤੁਸੀਂ ਕੀਬੋਰਡ ਦੇ ਇਸ ਵਿਊ ਦੀ ਵਰਤੋਂ ਕਰ ਕੇ Swype ਕਰ ਸਕਦੇ ਹੋ ਪਰ ਤੁਹਾਨੂੰ ਕੇਵਲ ਉਹ ਸ਼ਬਦ ਮਿਲਣਗੇ ਜਿਨ੍ਹਾਂ ਵਿੱਚ ਘੱਟੋ ਘੱਟ ਇੱਕ ਅੰਕ ਜਾਂ ਚਿੰਨ੍ਹ ਹੈ।
-
ਸ਼ਬਦਾਂ ਨੂੰ ਜੋੜਨਾਂ ਅਤੇ ਹਟਾਉਣਾ
Swype, ਸੂਝ ਬੂਝ ਨਾਲ ਤੁਹਾਡੇ ਨਿਜੀ ਸ਼ਬਦਕੋਸ਼ ਵਿੱਚ ਉਸ ਕਿਸੇ ਵੀ ਨਵੇਂ ਸ਼ਬਦ ਨੂੰ ਜੋੜ ਦਿੰਦਾ ਹੈ ਜਿਸਨੂੰ ਤੁਸੀਂ ਵਰਤਦੇ ਹੋ।
ਤੁਸੀਂ ਕਿਸੇ ਵੀ ਸ਼ਬਦ ਨੂੰ ਹਾਈਲਾਈਟ ਕਰ ਕੇ ਅਤੇ ਫਿਰ
ਤੇ ਟੈਪ ਕਰਕੇ ਵੀ ਉਸਨੂੰ ਸ਼ਾਮਲ ਕਰ ਸਕਦੇ ਹੋ। ਸ਼ਬਦ ਨੂੰ ਸ਼ਾਮਲ ਕਰਨ ਲਈ ਜੋ ਸੁਨੇਹਾ ਆਵੇ ਉਸ ਉੱਤੇ ਟੈਪ ਕਰੋ।
ਕਿਸੇ ਸ਼ਬਦ ਨੂੰ ਹਟਾਉਣ ਲਈ, ਉਸ ਸ਼ਬਦ ਨੂੰ ਸ਼ਬਦ ਵਿਕਲਪ ਸੂਚੀ ਵਿੱਚ ਦਬਾ ਕੇ ਰੱਖੋ ਅਤੇ ਫਿਰ ਇਸਦੀ ਪੁਸ਼ਟੀ ਦੇ ਸੰਵਾਦ ਵਿੱਚ ਠੀਕ ਤੇ ਟੈਪ ਕਰੋ। ਇਹ ਫੀਚਰ ਤਾਂ ਉਪਲਬਧ ਨਹੀਂ ਹੈ ਜਦੋਂ ਸਿਸਟਮ ਸੁਲੱਭਤਾ ਸੇਵਾ ਛੂਹ ਕੇ ਪਤਾ ਲਗਾਓ ਆਨ ਹੈ।
-
ਨਿਜੀ ਰੂਪ ਦੇਣਾ
Swype ਤੇਜ਼ੀ ਨਾਲ Twitter ਅਤੇ Gmail ਤੋਂ ਤੁਹਾਡੀ ਸ਼ਬਦਕੋਸ਼ ਵਿੱਚ ਸ਼ਬਦ ਜੋੜ ਸਕਦਾ ਹੈ। Swype ਨੂੰ ਵਿਅਕਤੀਗਤ ਰੂਪ ਦੇਣ ਲਈ:
ਨੂੰ ਦਬਾ ਕੇ ਰੱਖੋ
- Swype ਸੈਟਿੰਗ ਮੀਨੂ ਤੋਂ, ਮੇਰੇ ਸ਼ਬਦ > ਨਿੱਜੀਕਰਨ ਦੀ ਚੋਣ ਕਰੋ।
- ਵਿਅਕਤੀਗਤ ਰੂਪ ਦੇਣ ਦੇ ਵਿਕਲਪ ਨੂੰ ਚੁਣੋ ਅਤੇ ਜੇ ਪੁੱਛਿਆ ਜਾਂਦਾ ਹੈ ਤਾਂ ਆਪਣੇ ਕ੍ਰੈਡੈਂਸ਼ੀਅਲ ਦਾਖਲ ਕਰੋ।
- ਤੁਸੀਂ ਇੱਕ ਜਾਂ ਸਾਰੇ ਸਰੋਤਾਂ ਤੋਂ Swype ਨੂੰ ਵਿਅਕਤੀਗਤ ਰੂਪ ਦੇ ਸਕਦੇ ਹੋ।
-
-
ਬੋਲੋ
ਤੁਸੀਂ ਟੈਕਸਟ ਤੋਂ ਲੈ ਕੇ ਈਮੇਲ ਸੁਨੇਹਿਆਂ ਤੱਕ, Facebook ਅਤੇ Twitter ਦੀਆਂ ਅਪਡੇਟਾਂ ਤੱਕ ਹਰ ਚੀਜ਼ ਲਈ ਟੈਕਸਟ ਨੂੰ ਦਾਖਲ ਕਰਨ ਲਈ ਬੋਲ ਸਕਦੇ ਹੋ।
ਹੋਰ ਜਾਣੋ-
ਵਿਸ਼ਰਾਮ ਚਿੰਨ੍ਹ
ਦਸਤੀ ਰੂਪ ਵਿੱਚ ਵਿਸ਼ਰਾਮ ਚਿੰਨ੍ਹ ਲਗਾਉਣ ਦੀ ਜ਼ਰੂਰਤ ਨਹੀਂ। ਬੋਲ ਕੇ ਉਹ ਵਿਸ਼ਰਾਮ ਚਿੰਨ੍ਹ ਦਾਖਲ ਕਰੋ ਜੋ ਤੁਸੀਂ ਚਾਹੁੰਦੇ ਹੋ ਅਤੇ ਫਿਰ ਜਾਰੀ ਰੱਖੋ। ਇਸਨੂੰ ਵਰਤ ਕੇ ਦੇਖੋ:
- ਬੋਲੀ ਵਾਲੀ ਕੀ ਨੂੰ ਦਬਾਓ ਅਤੇ ਬੋਲਣਾ ਸ਼ੁਰੂ ਕਰੋ।
- ਤੁਸੀਂ ਕੀ ਕਹਿੰਦੇ ਹੋ: ਰਾਤ ਦਾ ਖਾਣਾ ਸੁਆਦ ਸੀ, ਹੈਰਾਨੀ ਦਾ ਚਿੰਨ੍ਹ
- ਤੁਹਾਨੂੰ ਕੀ ਮਿਲੇਗਾ: ਰਾਤ ਦਾ ਖਾਣਾ ਸੁਆਦ ਸੀ!
-
ਕੁਝ ਕੀਬੋਰਡਾਂ ਲਈ ਬੋਲੀ ਰਾਹੀਂ ਇਨਪੁੱਟ ਉਪਲੱਬਧ ਨਹੀਂ ਹੈ
-
-
ਲਿਖੋ
ਤੁਸੀਂ ਅੱਖਰਾਂ ਅਤੇ ਸ਼ਬਦਾਂ ਨੂੰ ਬਣਾਉਣ ਲਈ ਆਪਣੀ ਉਂਗਲ ਦੀ ਵਰਤੋਂ ਕਰ ਸਕਦੇ ਹੋ ਅਤੇ Swype ਇਸਨੂੰ ਟੈਕਸਟ ਵਿੱਚ ਬਦਲ ਦੇਵੇਗੀ। ਤੁਸੀਂ ਖੱਬੇ-ਤੋਂ-ਸੱਜੇ ਜਾਂ ਇੱਕ ਦੂਜੇ ਦੇ ਉੱਤੇ ਅੱਖਰਾਂ ਨੂੰ ਬਣਾ ਸਕਦੇ ਹੋ। ਅੱਖਰਾਂ ਅਤੇ ਚਿੰਨ੍ਹਾਂ ਵਾਲੇ ਮੋਡ ਵਿੱਚ ਟੌਗਲ ਕਰਨ ਲਈ ABC / 123 ਨੂੰ ਦਬਾਓ।
ਹੋਰ ਜਾਣੋ-
ਲਿਖਾਈ ਨੂੰ ਸਮਰਥ ਕਰੋ
ਨੂੰ ਦਬਾਓ ਅਤੇ ਪਕੜ੍ਹ ਕੇ ਰੱਖੋ ਅਤੇ ਆਪਣੀ ਉਂਗਲ ਨੂੰ ਲਿਖਾਈ ਦੇ ਆਇਕਨ ਤੇ ਲੈ ਜਾਓ।
- ਲਿਖਾਈ ਖੇਤਰ ਵਿੱਚ ਆਪਣੀਂ ਉਂਗਲ ਦੇ ਨਾਲ ਅੱਖਰਾਂ ਨੂੰ ਬਣਾਉ।
- ਹਰ ਸ਼ਬਦ ਦੇ ਵਿੱਚਕਾਰ ਸਪੇਸ ਬਾਰ ਨੂੰ ਟੈਪ ਕਰੋ
-
ਕੁਝ ਕੀਬੋਰਡਾਂ ਦੇ ਲਈ ਲਿਖਾਈ ਉਪਲੱਬਧ ਨਹੀਂ ਹੈ।
ਇਹ ਫੀਚਰ ਤਾਂ ਉਪਲਬਧ ਨਹੀਂ ਹੈ ਜਦੋਂ ਸਿਸਟਮ ਸੁਲੱਭਤਾ ਸੇਵਾ ਛੂਹ ਕੇ ਪਤਾ ਲਗਾਓ ਆਨ ਹੈ।
-
-
ਟਾਇਪ
ਹੱਥਾਂ ਨਾਲ ਕੀਬੋਰਡ ਇਨਪੁੱਟ ਦਾ ਪਰਪੰਰਾਗਤ ਰੂਪ। Swype ਕੀਬੋਰਡ ਤੇ ਟੈਪ ਇਨਪੁੱਟ ਨੂੰ ਕੁਝ ਮਦਦਗਾਰ ਵਿਸ਼ੇਸ਼ਤਾਵਾਂ ਨਾਲ ਹੋਰ ਆਸਾਨ ਅਤੇ ਜ਼ਿਆਦਾ ਕੁਸ਼ਲ ਬਣਾਇਆ ਗਿਆ ਹੈ:
ਹੋਰ ਜਾਣੋ-
ਗਲਤ ਟਾਈਪਿੰਗ ਦਾ ਸੁਧਾਰ
ਤੁਹਾਨੂੰ ਹਰ ਅੱਖਰ ਨੂੰ ਸਟੀਕਤਾ ਨਾਲ ਟੈਪ ਕਰਨ ਦੀ ਜ਼ਰੂਰਤ ਨਹੀਂ ਹੈ। ਆਪਣੇ ਸਭ ਤੋਂ ਵਧੀਆ ਕੋਸ਼ਿਸ਼ ਕਰੋ ਅਤੇ Swype ਸੂਝ ਬੂਝ ਨਾਲ ਸ਼ਬਦਾਂ ਦੀ ਸਲਾਹ ਦੇਵੇਗੀ।
-
ਸ਼ਬਦਾ ਨੂੰ ਪੂਰਾ ਕਰਨਾ।
ਜਦੋਂ ਤੁਸੀਂ ਕੁਝ ਹੀ ਅੱਖਰਾਂ ਤੇ ਟੈਪ ਕਰਦੇ ਹੋ, Swype ਤਾਂ ਵੀ ਤੁਹਾਡੇ ਸ਼ਬਦ ਦਾ ਅਨੁਮਾਨ ਲਗਾ ਸਕਦੀ ਹੈ।
-
-
ਭਾਸ਼ਾਵਾਂ
ਕੀਬੋਰਡ ਤੋਂ ਭਾਸ਼ਾਵਾਂ ਦੀ ਬਦਲੀ ਕਰਨ ਲਈ: ਸਪੇਸ ਬਾਰ ਨੂੰ ਦਬਾ ਕੇ ਰੱਖੋ। ਪੋਪ ਅੱਪ ਮੇਨਯੁ ਤੋਂ ਆਪਣੀ ਇੱਛਕ ਭਾਸ਼ਾ ਨੂੰ ਚੁਣੋ।
-
Swype Connect
Swype Connect ਸਾਨੂੰ ਸਿੱਧੇ ਤੁਹਾਡੀ ਡਿਵਾਇਸ ਤੇ ਅਪਡੇਟਾਂ ਨੂੰ ਪਹੁੰਚਾਉਣ ਅਤੇ ਸ਼ਕਤੀਸ਼ਾਲੀ ਕਾਰਜਸਮਰੱਥਾ ਦੀ ਇਜਾਜ਼ਤ ਦਿੰਦਾ ਹੈ! ਜਦੋਂ Swype Connect 3G ਤੇ ਕੰਮ ਕਰਦਾ ਹੈ, ਅਸੀਂ ਹਮੇਸ਼ਾ ਹੀ ਇੱਕ Wi-Fi ਕਨੇਕਸ਼ਨ ਦੀ ਸਿਫ਼ਾਰਸ਼ ਕਰਦੇ ਹਾਂ।
ਹੋਰ ਜਾਣੋ-
ਭਾਸ਼ਾ ਦੇ ਡਾਊਨਲੋਡਜ਼
Swype ਵਿੱਚ ਵਾਧੂ ਭਾਸ਼ਾਵਾਂ ਨੂੰ ਜੋੜ੍ਹਨਾ ਆਸਾਨ ਹੈ:
ਨੂੰ ਦਬਾ ਕੇ ਰੱਖੋ ਅਤੇ ਭਾਸ਼ਾਵਾਂ ਦੀ ਚੋਣ ਕਰੋ।
- ਭਾਸ਼ਾਵਾਂ ਦੇ ਮੇਨਯੁ ਤੋਂ, ਭਾਸ਼ਾਵਾਂ ਨੂੰ ਡਾਊਨਲੋਡ ਕਰੋ ਦੀ ਚੋਣ ਕਰੋ।
- ਕਿਸੇ ਭਾਸ਼ਾ ਤੇ ਕਲਿੱਕ ਕਰੋ ਅਤੇ ਤੁਹਾਡੀ ਡਾਊਨਲੋਡ ਖੁਦ ਬਖੁਦ ਸ਼ੁਰੂ ਹੋ ਜਾਏਗੀ।
-
ਸਾਰੇ ਕੀਬੋਰਡਜ਼ ਦੇ Swype Connect ਨਹੀਂ ਉਪਲੱਬਧ ਹੈ।
-
-
ਵਧੇਰੇ ਮਦਦ
Swype ਦੀ ਵਰਤੋਂ ਵਿੱਚ ਵਧੇਰੇ ਮਦਦ ਲਈ, Swype ਯੂਜ਼ਰ ਮੈਨੂਅਲ ਅਤੇ Swype ਟਿਪਸ ਅਤੇ ਵੀਡਿਓਜ਼ ਨੂੰ www.swype.com ਤੇ ਦੇਖੋ ਜਾਂ Swype ਫੋਰਮ ਨੂੰ forum.swype.com ਤੇ ਆਨਲਾਈਨ ਦੇਖੋ।